
ਲੌਰਡਸ ਕ੍ਰਿਕਟ ਗਰਾਊਂਡ, ਜਿਸਨੂੰ ਸਿਰਫ਼ ਲੌਰਡਸ ਵੀ ਕਹਿ ਜਾਂਦਾ ਹੈ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਲੰਡਨ ਦੇ ਸੇਂਟ ਜੌਨਸ ਵੁੱਡ ਵਿੱਚ ਸਥਿਤ ਹੈ। ਇਸਦਾ ਨਾਮ ਇਸਦੇ ਸੰਸਥਾਪਕ ਥਾਮਸ ਲੌਰਡ ਦੇ ਨਾਮ ਤੇ ਰੱਖਿਆ ਗਿਆ ਸੀ। ਇਸਦਾ ਮਾਲਕਾਨਾ ਹੱਕ ਮੇਰਿਲਬੋਨ ਕ੍ਰਿਕਟ ਕਲੱਬ ਕੋਲ ਹਨ ਅਤੇ ਮਿਡਲਸੈਕਸ ਕਾਊਂਟੀ ਕ੍ਰਿਕਟ ਕਲੱਬ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ, ਯੂਰਪੀ ਕ੍ਰਿਕਟ ਕੌਂਸਲ ਅਤੇ ਅਗਸਤ 2005 ਤੱਕ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਮੇਜ਼ਬਾਨ ਘਰੇਲੂ ਗਰਾਊਂਡ ਹੈ। ਲੌਰਡਸ ਕ੍ਰਿਕਟ ਗਰਾਊਂਡ ਨੂੰ ਕ੍ਰਿਕਟ ਦਾ ਘਰ ਜਾਂ ਕ੍ਰਿਕਟ ਦਾ ਮੱਕਾ ਵੀ ਕਿਹਾ ਜਾਂਦਾ ਹੈ। ਇੱਥੇ ਵਿਸ਼ਵ ਦਾ ਸਭ ਤੋਂ ਪੁਰਾਣਾ ਖੇਡ ਅਜਾਇਬ ਘਰ ਵੀ ਹੈ।
Owlapps.net - since 2012 - Les chouettes applications du hibou