Aller au contenu principal

ਮੋਟੀ ਗੰਢੀ ਵਾਲਾ ਮੋਥਾ


ਮੋਟੀ ਗੰਢੀ ਵਾਲਾ ਮੋਥਾ


ਮੋਟੀ ਗੰਢੀ ਵਾਲਾ ਮੋਥਾ (ਅੰਗ੍ਰੇਜ਼ੀ ਨਾਮ: Bolboschoenus maritimus ਜਾਂ Scirpus tuberosus) ਸਾਈਪੇਰੇਸੀ ਪਰਿਵਾਰ ਤੋਂ ਫੁੱਲਾਂ ਵਾਲੇ ਪੌਦੇ ਦੀ ਇੱਕ ਪ੍ਰਜਾਤੀ ਹੈ। ਇਸ ਸਪੀਸੀਜ਼ ਦੇ ਆਮ ਨਾਵਾਂ ਵਿੱਚ ਸਮੁੰਦਰੀ ਕਲੱਬਰਸ਼, ਕੌਸਮੋਪੋਲੀਟਨ ਬੁੱਲਰਸ਼, ਅਲਕਲੀ ਬੁੱਲਰਸ਼, ਸਾਲਟਮਾਰਸ਼ ਬੁੱਲਰਸ਼, ਅਤੇ ਬੇਯੋਨੇਟ ਘਾਹ ਸ਼ਾਮਲ ਹਨ। ਇਹ ਦੁਨੀਆ ਦੇ ਬਹੁਤ ਸਾਰੇ ਹਿੱਸੇ ਵਿੱਚ ਸਮੁੰਦਰੀ ਕੰਢੇ ਦੇ ਵੈਟਲੈਂਡ ਦੇ ਨਿਵਾਸ ਸਥਾਨਾਂ ਵਿੱਚ ਪਾਇਆ ਜਾਂਦਾ ਹੈ। ਇਹ ਬਹੁਤ ਸਾਰੇ ਸਮਸ਼ੀਲ ਅਤੇ ਉਪ-ਉਪਖੰਡੀ ਅਫਰੀਕਾ, ਏਸ਼ੀਆ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਵੱਖ-ਵੱਖ ਟਾਪੂਆਂ ਵਿੱਚ ਫੈਲਿਆ ਹੋਇਆ ਹੈ।

ਨਦੀਨ ਵਜੋਂ

ਭਾਰਤ ਵਿੱਚ ਇਹ ਸਿੱਲੀਆਂ ਥਾਵਾਂ, ਖੜੇ ਪਾਣੀ ਜਾਂ ਝੋਨੇ ਦੀ ਫ਼ਸਲ ਵਿੱਚ ਪਾਇਆ ਜਾਂ ਵਾਲਾ ਇਕ ਨਦੀਨ ਹੈ। ਇਹ ਸਿੱਧਾ ਇੱਕ ਮੀਟਰ ਦੀ ਉਚਾਈ ਤਕ ਉੱਗ ਸਕਦਾ ਹੈ। ਇਸਦੇ ਫੁੱਲ ਗੂੜੇ ਭੂਰੇ ਰੰਗ ਦੇ ਹੁੰਦੇ ਹਨ। ਇਸ ਨਦੀਨ ਦੇ ਬੀਜ ਬਹੁਤ ਮੁਲਾਇਮ ਅਤੇ ਚਮਕੀਲੇ ਭੂਰੇ ਰੰਗ ਦੇ ਹੁੰਦੇ ਹਨ। ਇਸ ਨਦੀਨ ਦਾ ਅਗਲਾ ਵਾਧਾ ਗੰਢੀਆਂ ਅਤੇ ਬੀਜਾਂ ਰਾਹੀਂ ਹੁੰਦਾ ਹੈ।

ਹਵਾਲੇ


Text submitted to CC-BY-SA license. Source: ਮੋਟੀ ਗੰਢੀ ਵਾਲਾ ਮੋਥਾ by Wikipedia (Historical)