Aller au contenu principal

ਗੇਟੇ ਇੰਸਟੀਚਿਊਟ


ਗੇਟੇ ਇੰਸਟੀਚਿਊਟ


ਗੇਟੇ ਇੰਸਟੀਚਿਊਟ (ਜਰਮਨ: [ˈɡøːtə ɪnstiˈtuːt], GI, English: ਗੇਟੇ ਇੰਸਟੀਚਿਊਟe) ਇੱਕ ਜਰਮਨ ਕਲਚਰਲ ਐਸੋਸੀਏਸ਼ਨ, ਇੱਕ ਗੈਰ-ਮੁਨਾਫਾ ਜਰਮਨ ਕਲਚਰਲ ਐਸੋਸੀਏਸ਼ਨ ਹੈ ਜੋ ਵਿਦੇਸ਼ਾਂ ਵਿੱਚ ਜਰਮਨ ਭਾਸ਼ਾ ਦੇ ਅਧਿਐਨ ਨੂੰ ਤਰੱਕੀ ਦੇਣ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਤਬਾਦਲੇ ਅਤੇ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਦੁਨੀਆ ਭਰ ਵਿੱਚ ਕੰਮ ਕਰਦੀ ਹੈ। ਇਸਦੇ ਕੁੱਲ 159 ਇੰਸਟੀਚਿਊਟ ਹਨ।


Text submitted to CC-BY-SA license. Source: ਗੇਟੇ ਇੰਸਟੀਚਿਊਟ by Wikipedia (Historical)


ਕਾਇਨਾਤ ਹਫੀਜ਼


ਕਾਇਨਾਤ ਹਫੀਜ਼


ਕਾਇਨਾਤ ਹਫੀਜ਼ (ਜਨਮ 17 ਜੂਨ 1996) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਨਵੰਬਰ 2019 ਵਿੱਚ ਉਸਨੂੰ ਮਲੇਸ਼ੀਆ ਵਿੱਚ ਇੰਗਲੈਂਡ ਵਿਰੁੱਧ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 14 ਦਸੰਬਰ 2019 ਨੂੰ ਇੰਗਲੈਂਡ ਦੇ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ (ਡਬਲਿਊ.ਓ.ਡੀ.ਆਈ.) ਬਣਾਈ ਸੀ।

ਜੂਨ 2021 ਵਿੱਚ ਉਸਨੂੰ ਵੈਸਟਇੰਡੀਜ਼ ਦੇ ਖਿਲਾਫ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਹਵਾਲੇ

 


Text submitted to CC-BY-SA license. Source: ਕਾਇਨਾਤ ਹਫੀਜ਼ by Wikipedia (Historical)


ਐਂਡਰਿਆਨੀ (ਕ੍ਰਿਕਟਰ)


ਐਂਡਰਿਆਨੀ (ਕ੍ਰਿਕਟਰ)


ਐਂਡਰਿਆਨੀ (ਜਨਮ 9 ਅਪ੍ਰੈਲ 1995) ਇੱਕ ਇੰਡੋਨੇਸ਼ੀਆ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਇੰਡੋਨੇਸ਼ੀਆਈ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦਾ ਵੀ ਹਿੱਸਾ ਸੀ ਜੋ 2017 ਸਾਉਥ-ਈਸਟ ਏਸ਼ੀਆਈ ਖੇਡਾਂ ਵਿੱਚ ਮਹਿਲਾ ਟੂਰਨਾਮੈਂਟ ਵਿੱਚ ਥਾਈਲੈਂਡ ਲਈ ਉਪ ਜੇਤੂ ਬਣ ਕੇ ਉੱਭਰੀ ਸੀ। ਉਹ ਘੱਟ ਸਕੋਰਿੰਗ ਫਾਈਨਲ ਵਿਚ 46 ਦੌੜਾਂ ਦੀ ਪਾਰੀ ਨਾਲ ਇੰਡੋਨੇਸ਼ੀਆ ਲਈ ਸਿਖਰਲੇ ਸਥਾਨ 'ਤੇ ਰਹੀ, ਜਿਥੇ 110 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਡੋਨੇਸ਼ੀਆ ਸਿਰਫ਼ 86 ਦੌੜਾਂ' ਤੇ ਆਉਟ ਹੋ ਗਈ।

ਉਸਨੇ 2016 ਇੰਡੋਨੇਸ਼ੀਅਨ ਨੈਸ਼ਨਲ ਖੇਡਾਂ ਵਿੱਚ ਵੀ ਪੱਛਮੀ ਜਾਵਾ ਸੂਬੇ ਦੀ ਪ੍ਰਤੀਨਿਧਤਾ ਕੀਤੀ ਸੀ ਅਤੇ ਰਾਸ਼ਟਰੀ ਖੇਡਾਂ ਵਿੱਚ ਸਚਮੁਚ ਵਧੀਆ ਪ੍ਰਦਰਸ਼ਨ ਕੀਤਾ ਸੀ।

ਹਵਾਲੇ

ਬਾਹਰੀ ਲਿੰਕ

  • CricHQ ਵਿਖੇ ਪਰੋਫਾਈਲ

Text submitted to CC-BY-SA license. Source: ਐਂਡਰਿਆਨੀ (ਕ੍ਰਿਕਟਰ) by Wikipedia (Historical)






Text submitted to CC-BY-SA license. Source: by Wikipedia (Historical)


ਸ਼ੋਪਿੰਗ ਮੋਲ


ਸ਼ੋਪਿੰਗ ਮੋਲ


ਸ਼ੋਪਿੰਗ ਮੋਲ, ਸ਼ੋਪਿੰਗ ਸੇਂਟਰ ਇੱਕ ਜਾ ਇਸ ਜਿਆਦਾ ਇਸ ਤਰਾਂ ਦੇ ਭਵਨ ਹਨ, ਜਿਹੜੇ ਕਿ ਲੋਕਾਂ ਦਾ ਪਰਤਿਨਿਧਿਤਵ ਵਾਲੇ ਦੁਕਾਨਾਂ ਦੇ ਕੋਪਲੈਕਸ ਦਾ ਰੂਪ ਧਾਰਨ ਕੀਤੇ ਹਨ। ਇਸ ਵਿੱਚ ਪਾਰਕਿੰਗ ਖੇਤਰ ਦੇ ਨਾਲ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਤੱਕ ਅਸਾਨੀ ਨਾਲ ਚਲ ਕੇ ਜਾਣ ਲਈ ਰਸਤੇ ਹੁੰਦੇ ਹਨ।

ਖੇਤਰੀ ਫਾਸਲੇ

[[ਤਸਵੀ|thumb|Robinsons Place Manila in Manila, Philippines]]

ਵੱਡਾ ਸ਼ੋਪਿੰਗ ਮੋਲ

ਕਿਸਮਾਂ

ਕਲ

ਬੇਜਾਨ ਮੋਲ

Giuseppe Zanotti Luxury Sneakers

ਨਵਾਂ ਝੁਕਾਅ

ਖੜ੍ਹਾ ਮੋਲ 

ਗੈਲਰੀ

ਹੋਰ ਦੇਖੋ

  • Alley
  • Arcade
  • Bazaar
  • Lists of shopping malls
  • Market
  • Types of retail outlets
  • Souq

ਹਵਾਲੇ

ਬਾਹਰੀ ਕੜੀਆਂ

  • International Council of Shopping Centers (ICSC)
  • American Institute of Architects Retail and Entertainment Committee Knowledge Community Archived 2012-05-28 at the Wayback Machine.

Text submitted to CC-BY-SA license. Source: ਸ਼ੋਪਿੰਗ ਮੋਲ by Wikipedia (Historical)


ਗੋਕੁਲ ਬੈਰਾਜ


ਗੋਕੁਲ ਬੈਰਾਜ


ਗੋਕੁਲ ਬੈਰਾਜ, ਮਥੁਰਾ ਬੈਰਾਜ ਵੀ ਮਥੁਰਾ ਜ਼ਿਲੇ ਦੇ ਗੋਕੁਲ ਵਿਖੇ ਯਮੁਨਾ ਨਦੀ 'ਤੇ ਇਕ ਬੈਰਾਜ ਹੈ, ਜਿਸ ਦੇ ਸਿਖਰ 'ਤੇ ਸੜਕ ਪੁਲ ਵਜੋਂ ਵੀ ਕੰਮ ਕਰਦਾ ਹੈ।

ਗੋਕੁਲ ਬੈਰਾਜ, ਮਥੁਰਾ ਤੋਂ 7 ਕਿਲੋਮੀਟਰਮ ਹੈ , ਨੂੰ ਮਾਰਚ 2003 ਤੱਕ ਪੂਰਾ ਕਰਨ ਦੀ ਤਜਵੀਜ਼ ਸੀ, ਜਿਸ ਨਾਲ ਮਥੁਰਾ ਅਤੇ ਵਰਿੰਦਾਵਨ ਨੂੰ 30 ਕਿਊਸਿਕ ਪਾਣੀ ਅਤੇ ਆਗਰਾ ਨੂੰ 115 ਕਿਊਸਿਕ ਪਾਣੀ ਸਪਲਾਈ ਕੀਤਾ ਜਾਵੇਗਾ।

ਇਤਿਹਾਸ

ਯਮੁਨਾ ਦੇ ਕੁੱਲ 6 ਬੈਰਾਜ ਹਨ, ਉੱਤਰ-ਪੱਛਮ ਤੋਂ ਦੱਖਣ-ਪੂਰਬ ਤੱਕ, ਡਾਕਪੱਥਰ ਬੈਰਾਜ (ਉਤਰਾਖੰਡ), ਹਥਨੀ ਕੁੰਡ ਬੈਰਾਜ ( ਯਮੁਨੋਤਰੀ ਮੂਲ ਤੋਂ 172 ਕਿਲੋਮੀਟਰ, ਹਰਿਆਣਾ ਵਿੱਚ ਪੁਰਾਣੇ ਬੰਦ ਹੋਏ ਤਾਜੇਵਾਲਾ ਬੈਰਾਜ ਦੀ ਥਾਂ), ਵਜ਼ੀਰਾਬਾਦ ਬੈਰਾਜ (ਹਾਥਨੀਕੰਡ ਉੱਤਰ ਤੋਂ 244 ਕਿਲੋਮੀਟਰ) ਦਿੱਲੀ), ਆਈਟੀਓ ਬੈਰਾਜ (ਮੱਧ ਦਿੱਲੀ), ਓਖਲਾ ਬੈਰਾਜ (ਵਜ਼ੀਰਾਬਾਦ ਤੋਂ ਦੱਖਣੀ ਦਿੱਲੀ ਤੱਕ 22 ਕਿਲੋਮੀਟਰ, "ਨਿਊ ਓਖਲਾ ਬੈਰਾਜ" ਬਾਅਦ ਦੇ ਯੁੱਗ ਦਾ ਨਵਾਂ ਬੈਰਾਜ ਹੈ) ਅਤੇ ਮਥੁਰਾ ਬੈਰਾਜ (ਗੋਕੁਲ, ਉੱਤਰ ਪ੍ਰਦੇਸ਼ ਵਿਖੇ)।

ਹਵਾਲੇ

ਇਹ ਵੀ ਵੇਖੋ

  • ਮਸਾਣੀ ਬੈਰਾਜ

ਹਵਾਲੇ


Text submitted to CC-BY-SA license. Source: ਗੋਕੁਲ ਬੈਰਾਜ by Wikipedia (Historical)


ਰਮੀਨ ਸ਼ਮੀਮ


ਰਮੀਨ ਸ਼ਮੀਮ


ਰਮੀਨ ਸ਼ਮੀਮ (ਜਨਮ 19 ਜਨਵਰੀ 1996) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਅਪ੍ਰੈਲ 2019 ਵਿੱਚ ਉਸਨੂੰ ਦੱਖਣੀ ਅਫ਼ਰੀਕਾ ਦੇ ਖਿਲਾਫ਼ ਮੈਚ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 18 ਮਈ 2019 ਨੂੰ ਦੱਖਣੀ ਅਫ਼ਰੀਕਾ ਦੇ ਵਿਰੁੱਧ ਪਾਕਿਸਤਾਨ ਲਈ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਯੂ.ਟੀ. 20 ਆਈ) ਦੀ ਸ਼ੁਰੂਆਤ ਕੀਤੀ ਸੀ। ਨਵੰਬਰ 2019 ਵਿੱਚ ਉਸਨੂੰ ਮਲੇਸ਼ੀਆ ਵਿੱਚ ਇੰਗਲੈਂਡ ਵਿਰੁੱਧ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 9 ਦਸੰਬਰ 2019 ਨੂੰ ਇੰਗਲੈਂਡ ਦੇ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਵਿਚ ਖੇਡਿਆ ਸੀ।

ਜੂਨ 2021 ਵਿੱਚ ਸ਼ਮੀਮ ਨੂੰ ਵੈਸਟਇੰਡੀਜ਼ ਦੇ ਖਿਲਾਫ਼ ਉਨ੍ਹਾਂ ਦੇ ਇੱਕ ਦਿਨਾ ਮੈਚਾਂ ਲਈ ਪਾਕਿਸਤਾਨ ਮਹਿਲਾ ਏ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ।

ਹਵਾਲੇ

ਬਾਹਰੀ ਲਿੰਕ

  • ਰਮੀਨ ਸ਼ਮੀਮ ਈਐੱੱਸਪੀਐੱਨ ਕ੍ਰਿਕਇਨਫੋ ਉੱਤੇ

Text submitted to CC-BY-SA license. Source: ਰਮੀਨ ਸ਼ਮੀਮ by Wikipedia (Historical)


ਸਈਦਾ ਅਰੂਬ ਸ਼ਾਹ


ਸਈਦਾ ਅਰੂਬ ਸ਼ਾਹ


ਸਈਦਾ ਅਰੂਬ ਸ਼ਾਹ (ਜਨਮ 31 ਦਸੰਬਰ 2003) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਅਕਤੂਬਰ 2019 ਵਿੱਚ ਉਸ ਨੂੰ ਬੰਗਲਾਦੇਸ਼ ਵਿਰੁੱਧ ਮੈਚ ਸੀਰੀਜ਼ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 4 ਨਵੰਬਰ 2019 ਨੂੰ ਬੰਗਲਾਦੇਸ਼ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ ਕੀਤੀ ਸੀ। ਉਸਨੇ 17 ਦਸੰਬਰ 2019 ਨੂੰ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਵਿਰੁੱਧ ਪਾਕਿਸਤਾਨ ਲਈ ਵੀ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਵਿਚ ਵੀ ਹਿੱਸਾ ਲਿਆ ਸੀ। ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਦਸੰਬਰ 2020 ਵਿੱਚ, ਉਸਨੂੰ 2020 ਪੀ.ਸੀ.ਬੀ. ਅਵਾਰਡਸ ਲਈ ਸਾਲ ਦੀ ਮਹਿਲਾ ਉਭਰਦੀ ਕ੍ਰਿਕਟਰ ਦੇ ਰੂਪ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ।

ਹਵਾਲੇ


Text submitted to CC-BY-SA license. Source: ਸਈਦਾ ਅਰੂਬ ਸ਼ਾਹ by Wikipedia (Historical)


ਇਸਲਾਮੀ ਸੁਨਹਿਰੀ ਜੁੱਗ


ਇਸਲਾਮੀ ਸੁਨਹਿਰੀ ਜੁੱਗ


ਇਸਲਾਮੀ ਸੁਨਹਿਰੀ ਜੁੱਗ  ਇਸਲਾਮ ਦੇ ਇਤਿਹਾਸ ਵਿੱਚ ਇੱਕ ਦੌਰ ਦਾ ਹਵਾਲਾ ਹੈ, ਜਿਸ ਦਾ ਸਮਾਂ ਰਵਾਇਤੀ ਤੌਰ 'ਤੇ 8ਵੀਂ ਸਦੀ ਤੋਂ 13ਵੀਂ ਸਦੀ ਦੇ ਦੌਰਾਨ ਮੰਨਿਆ ਜਾਂਦਾ ਹੈ। ਇਸ ਦੌਰਾਨ ਇਤਿਹਾਸਕ ਤੌਰ 'ਤੇ  ਇਸਲਾਮੀ ਸੰਸਾਰ ਤੇ ਬਹੁਤ ਸਮਾਂ ਵੱਖ-ਵੱਖ ਖਲੀਫਿਆਂ ਦਾ ਰਾਜ ਰਿਹਾ ਅਤੇ ਸਾਇੰਸ, ਆਰਥਿਕ ਵਿਕਾਸ ਅਤੇ ਸੱਭਿਆਚਾਰਕ ਰਚਨਾਵਾਂ ਖੂਬ ਪ੍ਰਫੁੱਲਿਤ ਹੋਏ। ਇਹ ਰਵਾਇਤੀ ਤੌਰ 'ਤੇ ਅੱਬਾਸੀ ਖਲੀਫਾ ਹਾਰੂਨ ਅਲ-ਰਾਸ਼ਿਦ ਦੇ ਰਾਜ  (786 ਤੋਂ 809) ਦੌਰਾਨ, ਬਗਦਾਦ ਵਿੱਚ  ਸਿਆਣਪ ਦਾ ਘਰ ਦੇ ਉਦਘਾਟਨ ਨਾਲ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਜਿੱਥੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਦੇ ਵਿਦਵਾਨ ਸੰਸਾਰ ਦੇ ਵੱਖ ਵੱਖ ਹਿੱਸਿਆਂ ਤੋਂ ਬੁਲਾਏ ਗਏ ਸਨ ਅਤੇ ਸਾਰੇ ਸੰਸਾਰ ਦਾ ਸ਼ਾਸਤਰੀ ਗਿਆਨ ਅਰਬੀ ਭਾਸ਼ਾ ਵਿੱਚ  ਅਨੁਵਾਦ ਕਰਨ ਲਈ ਕਿਹਾ ਗਿਆ ਸੀ। ਇਸ ਜੁੱਗ ਦਾ ਅੰਤ  ਮੰਗੋਲ ਹਮਲਿਆਂ ਦੇ ਕਾਰਨ ਅੱਬਾਸੀ ਖਿਲਾਫਤ ਦੇ ਪਤਨ  ਅਤੇ 1258 ਵਿੱਚ ਬਗਦਾਦ ਦੀ ਘੇਰਾਬੰਦੀ ਕਾਰਨ ਹੋਇਆ ਮੰਨਿਆ ਜਾਂਦਾ ਹੈ।  ਕੁਝ ਸਮਕਾਲੀ ਵਿਦਵਾਨ ਇਸਲਾਮੀ ਸੁਨਹਿਰੀ ਜੁੱਗ ਦਾ ਅੰਤ 15ਵੀਂ-16ਵੀਂ ਸਦੀ ਵਿੱਚ ਹੋਇਆ ਮੰਨਦੇ ਹਨ। 

ਸੰਕਲਪ ਦਾ ਇਤਿਹਾਸ

ਹਵਾਲੇ


Text submitted to CC-BY-SA license. Source: ਇਸਲਾਮੀ ਸੁਨਹਿਰੀ ਜੁੱਗ by Wikipedia (Historical)


ਓਮਾਇਮਾ ਸੋਹੇਲ


ਓਮਾਇਮਾ ਸੋਹੇਲ



ਓਮਾਇਮਾ ਸੋਹੇਲ (ਜਨਮ 11 ਜੁਲਾਈ 1997) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਸਤੰਬਰ 2018 ਵਿੱਚ ਉਸ ਨੂੰ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਵਿਰੁੱਧ ਸੀਰੀਜ਼ ਲਈ ਪਾਕਿਸਤਾਨ ਮਹਿਲਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 8 ਅਕਤੂਬਰ 2018 ਨੂੰ ਬੰਗਲਾਦੇਸ਼ ਦੇ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਆਪਣੀ ਪੂਰੀ ਅੰਤਰਰਾਸ਼ਟਰੀ ਸ਼ੁਰੁਆਤ ਤੋਂ ਪਹਿਲਾਂ ਉਸਨੂੰ 2018 ਮਹਿਲਾ ਟੀ-20 ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਨਹੀਂ ਖੇਡੀ।

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸੇ ਮਹੀਨੇ ਦੇ ਬਾਅਦ ਉਸਨੇ 25 ਅਕਤੂਬਰ 2018 ਨੂੰ ਆਸਟ੍ਰੇਲੀਆ ਮਹਿਲਾ ਦੇ ਵਿਰੁੱਧ ਪਾਕਿਸਤਾਨ ਮਹਿਲਾ ਟੀਮ ਲਈ ਆਪਣੀ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ (ਡਬਲਊ.ਟੀ. 20. ਆਈ.) ਦੀ ਸ਼ੁਰੂਆਤ ਕੀਤੀ ਸੀ। ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਹਵਾਲੇ

ਬਾਹਰੀ ਲਿੰਕ

  • ਓਮਾਇਮਾ ਸੋਹੇਲ ਈਐੱੱਸਪੀਐੱਨ ਕ੍ਰਿਕਇਨਫੋ ਉੱਤੇ

Text submitted to CC-BY-SA license. Source: ਓਮਾਇਮਾ ਸੋਹੇਲ by Wikipedia (Historical)


ghbass