ਲੰਡਨ ਬਿਜ਼ਨਸ ਸਕੂਲ


ਲੰਡਨ ਬਿਜ਼ਨਸ ਸਕੂਲ


ਲੰਡਨ ਬਿਜ਼ਨਸ ਸਕੂਲ (ਐਲ.ਬੀ.ਐੱਸ.) ਇੱਕ ਜਨਤਕ ਕਾਰੋਬਾਰੀ ਸਕੂਲ ਹੈ ਅਤੇ ਫੈਡਰਲ ਯੂਨੀਵਰਸਿਟੀ ਆਫ਼ ਲੰਡਨ ਦਾ ਇੱਕ ਸੰਘਟਕ ਕਾਲਜ ਹੈ। ਐਲਬੀਐਸ ਦੀ ਸਥਾਪਨਾ 1964 ਵਿੱਚ ਕੀਤੀ ਗਈ ਸੀ। ਐਲਬੀਐਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਕਾਰੋਬਾਰੀ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ੲਿਸਦਾ ਮਾਟੋ ਦੁਨੀਆ ਦੇ ਬਿਜ਼ਨਸ ਕਰਨ ਦੇ ਢੰਗ 'ਤੇ ਡੂੰਘਾ ਅਸਰ ਕਰਨਾ ਹੈ।

ਫਾਈਨੈਂਸ਼ੀਅਲ ਟਾਈਮਜ਼ ਦੁਆਰਾ ਐਲਬੀਐਸ ਨੂੰ (2014, 2015, 2016, 2017) ਵਿੱਚ ਪਹਿਲਾ ਦਰਜਾ ਅਤੇ ਕਿੳੂ ਅੈੱਸ ਰੈਂਕਿੰਗ ਦੁਆਰਾ (ਵਪਾਰ ਅਤੇ ਪ੍ਰਬੰਧਨ ਅਧਿਐਨ ਲਈ; 2017) ਵਿੱਚ ਦੁਨੀਆ ਵਿੱਚ ਦੂਜਾ ਪ੍ਰਾਪਤ ਹੋੲਿਅਾ ਸੀ। ਐਲਬੀਐਸ ਦਾ ਪੋਸਟ-ਅੈਕਸਪੀਰੀਅੈਂਸ ਮਾਸਟਰਜ਼ ੲਿਨ ਫਾਈਨਾਂਸ ਪ੍ਰੋਗਰਾਮ ਨੂੰ ਫਾਈਨੈਂਸ਼ੀਅਲ ਟਾਈਮਜ਼ ਦੁਆਰਾ ਦੁਨੀਆ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ।

ਮੁੱਖ ਕੈਂਪਸ ਸਿਸੈਕਸ ਪਲੇਸ ਦੇ ਰੀਜੈਂਟ ਦੇ ਪਾਰਕ ਦੇ ਨੇੜੇ ਲੰਡਨ ਵਿਖੇ ਸਥਿਤ ਹੈ, ਜੋ ਕਿ ਆਰਕੀਟੈਕਟ ਜੌਨ ਨੈਸ ਦੁਆਰਾ ਬਣਾਇਆ ਗਿਆ ਹੈ। 2015 ਵਿੱਚ, ਸਕੂਲ ਨੇ ਮੈਰੀਲੇਬੋਨ ਟਾਊਨ ਹਾਲ ਹਾਸਲ ਕੀਤਾ ਅਤੇ 70% ਤੱਕ ਇਸ ਦੀਆਂ ਸਿੱਖਿਆ ਸਹੂਲਤਾਂ ਨੂੰ ਵਧਾਉਣ ਦੇ ਮੰਤਵ ਨਾਲ ਇਸ ੳੁੱਪਰ 60 ਮਿਲੀਅਨ ਡਾਲਰ ਖਰਚ ਕੀਤੇ। ਐਲਬੀਐਸ ਦਾ ਇੱਕ ਸੈਕੰਡਰੀ ਕੈਂਪਸ ਦੁਬਈ ਹੈ ਜੋ ਕਿ ਕਾਰਜਕਾਰੀ ਸਿੱਖਿਆ ਅਤੇ ਦੁਬਈ ੲੀਅੈੱਮਬੀੲੇ ਨੂੰ ਸਮਰਪਿਤ ਹੈ।

ਹਵਾਲੇ


Text submitted to CC-BY-SA license. Source: ਲੰਡਨ ਬਿਜ਼ਨਸ ਸਕੂਲ by Wikipedia (Historical)


Langue des articlesghbass

Quelques articles à proximité