Aller au contenu principal

ਰੂਥੇਨੀਅਮ


ਰੂਥੇਨੀਅਮ


ਰੂਥੇਨੀਅਮ (ਅੰਗ੍ਰੇਜ਼ੀ: Ruthenium) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 44 ਹੈ ਅਤੇ ਇਸ ਦਾ ਸੰਕੇਤ Ru ਹੈ। ਇਸ ਦਾ ਪਰਮਾਣੂ-ਭਾਰ 101.07(2) amu ਹੈ।

ਬਾਹਰੀ ਕੜੀ

  • WebElements.com ਤੇ ਰੂਥੇਨੀਅਮ ਬਾਰੇ ਜਾਣਕਾਰੀ (ਅੰਗ੍ਰੇਜ਼ੀ ਵਿੱਚ)
  • Los Alamos National Laboratory: Ruthenium Archived 2007-04-05 at the Wayback Machine.
  • Nano-layer of ruthenium stabilizes magnetic sensors Archived 2016-04-05 at the Wayback Machine.



Text submitted to CC-BY-SA license. Source: ਰੂਥੇਨੀਅਮ by Wikipedia (Historical)






Text submitted to CC-BY-SA license. Source: by Wikipedia (Historical)






Text submitted to CC-BY-SA license. Source: by Wikipedia (Historical)


ਜ਼ੀਨੌਨ


ਜ਼ੀਨੌਨ


{{#if:3.057| }}

ਜ਼ੀਨੌਨ ਜਾਂ ਜ਼ੀਨਾਨ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Xe ਅਤੇ ਐਟਮੀ ਸੰਖਿਆ 54 ਹੈ। ਇਹ ਰੰਗਹੀਣ, ਭਾਰੀ, ਗੰਧਹੀਣ ਨੋਬਲ ਗੈਸ ਹੈ ਜੋ ਧਰਤੀ ਦੇ ਵਾਯੂਮੰਡਲ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ। ਭਾਵੇਂ ਆਮ ਤੌਰ ਉੱਤੇ ਇਹ ਅਕਿਰਿਆਤਮਕ ਹੁੰਦੀ ਹੈ ਪਰ ਕਈ ਵਾਰ ਇਹ ਕੁਝ ਰਸਾਇਣਕ ਕਿਰਿਆਵਾਂ ਵਿੱਚ ਹਿੱਸਾ ਲੈਂਦੀ ਹੈ ਜਿਵੇਂ ਕਿ ਜ਼ੀਨਾਨ ਹੈਕਸਾਫ਼ਲੋਰੋਪਲੈਟੀਨੇਟ ਦੇ ਬਣਨ ਵਿੱਚ ਜੋ ਕਿ ਸਭ ਤੋਂ ਪਹਿਲਾ ਬਣਾਇਆ ਗਿਆ ਨੋਬਲ ਗੈਸ ਦਾ ਯੋਜਕ ਸੀ।

ਹਵਾਲੇ


Text submitted to CC-BY-SA license. Source: ਜ਼ੀਨੌਨ by Wikipedia (Historical)


ਰੂਸੀ ਲੋਕ


ਰੂਸੀ ਲੋਕ


ਰੂਸੀ ਲੋਕ (ਰੂਸੀ: русские, russkiye) ਇੱਕ ਨਸਲੀ ਸਮੂਹ ਹੈ ਜੋ ਮੂਲ ਰੂਪ ਵਿੱਚ ਰੂਸ ਦੇ ਰਹਿਣ ਵਾਲੇ ਲੋਕ ਹਨ ਜਿਹੜੇ ਰੂਸੀ ਭਾਸ਼ਾ ਬੋਲਦੇ ਹਨ ਅਤੇ ਮੁੱਖ ਤੌਰ ਤੇ ਰੂਸ ਅਤੇ ਇਸ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਰਹਿੰਦੇ ਹਨ। 2010 ਦੀ ਜਨਗਣਨਾ ਮੁਤਾਬਕ ਰੂਸ ਵਿੱਚ 80% ਲੋਕ ਇਸ ਮੂਲ ਦੇ ਹਨ।

ਹਵਾਲੇ


Text submitted to CC-BY-SA license. Source: ਰੂਸੀ ਲੋਕ by Wikipedia (Historical)


ਗੋਟਲੀਏਬ ਵਿਲਹੇਲਮ ਲੇਟਨਰ


ਗੋਟਲੀਏਬ ਵਿਲਹੇਲਮ ਲੇਟਨਰ


ਗੋਟਲੀਏਬ ਵਿਲਹੇਲਮ ਲੇਟਨਰ (ਅੰਗਰੇਜ਼ੀ: Gottlieb Wilhelm Leitner ਜਾਂ Gottlieb William Leitner) ਐਮ ਏ, ਪੀ ਐਚ ਡੀ, ਐਲ ਐਲ ਡੀ, ਡੀ ਓ ਐਲ (14 ਅਕਤੂਬਰ 1840 - 22 ਮਾਰਚ 1899) ਇਕ ਬਰਤਾਨਵੀ ਪੂਰਬਵਾਦੀ ਸੀ।

ਮੁਢਲਾ ਜੀਵਨ ਤੇ ਪੜ੍ਹਾਈ

ਗੋਟਲੀਏਬ ਹੰਗਰੀ ਵਿਚ 14 ਅਕਤੂਬਰ 1840 ਨੂੰ ਇਕ ਯਹੂਦੀ ਵਿਚ ਪੈਦਾ ਹੋਇਆ।ਉਸ ਦੀ ਮਾਂ ਮੈਰੀ ਹੇਨਰੀਟਜ਼ ਹਰਜ਼ਬਰਗ ਸੀ। ਉਸ ਦੇ ਪਿਤਾ ਲਿਓਪੋਲਡ ਸਫ਼ੀਰ ਗੋਟਲੀਏਬ ਦੀ ਛੋਟੀ ਉਮਰ ਦੌਰਾਨ ਹੀ ਮੌਤ ਹੋ ਗਈ ਤੇ ਉਸ ਦੀ ਮਾਂ ਜੋਹਾਨ ਮਾਰੀਟਜ਼ ਲੇਈਟਨਰ ਨਾਲ਼ ਸ਼ਾਦੀ ਕਰ ਲਈ ਸੀ। ਗੋਟਲੀਈਬ ਤੇ ਉਸ ਦੀ ਭੈਣ ਇਲੈਜ਼ਬੈਥ (ਬਰਤਾਨਵੀ ਸਿਆਸਤਦਾਨ ਲਿਓਪੋਲਡ ਆਮੇਰੀ ਦੀਮਾਂ) ਇਸ ਦੇ ਬਾਅਦ ਉਹ ਲੇਟਨਰ ਦੇ ਤੌਰ ਉੱਤੇ ਪਹਿਚਾਣੇ ਜਾਣੇ ਲੱਗੇ।

ਲੇਟਨਰ ਨੇ ਬਚਪਨ ਤੋਂ ਹੀ ਬੋਲੀਆਂ ਵਿੱਚ ਗਹਿਰੀ ਦਿਲਚਸਪੀ ਸੀ। 8 ਸਾਲ ਦੀ ਉਮਰ ਵਿਚ ਉਹ [ਕਾਂਸਤਾਂਤਨੋਪਲ] ਚਲਾ ਗਿਆ ਤਾ ਜੋ ਤੁਰਕੀ ਤੇ ਅਰਬੀ ਸਿੱਖ ਸਕੇ ਤੇ ਦਸ ਸਾਲ ਦੀ ਉਮਰ ਤਕ ਉਹ ਤੁਰਕੀ, ਅਰਬੀ ਤੇ ਬਹੁਤੀਆਂ ਯੂਰਪੀ ਜ਼ਬਾਨਾਂ ਰਵਾਨੀ ਨਾਲ ਬੋਲ ਸਕਦਾ ਸੀ। 15 ਸਾਲ ਦੀ ਉਮਰ ਵਿਚ ਉਹ ਕਰੀਮਿਆ ਵਿਚ ਕਰਨਲ ਦੇ ਬਰਾਬਰ ਅਹੁਦੇ ਨਾਲ ਬਰਤਾਨਵੀ ਕਮਿਸਾਰੀਅਤ ਵਿਚ ਦੋਭਾਸ਼ੀਏ ਦੇ ਤੌਰ ਉੱਤੇ ਨਿਯੁਕਤ ਹੋ ਗਿਆ। ਜਦੋਂ ਕਰੀਮਿਆਈ ਜੰਗ ਖ਼ਤਮ ਹੋਈ ਤਾਂ ਉਹ ਪਾਦਰੀ ਬਣਨਾ ਚਾਹੁੰਦਾ ਸੀ ਅਤੇ ਇਸ ਲਈ ਕਿੰਗਜ਼ ਕਾਲਜ ਲੰਡਨ ਵਿਚ ਪੜ੍ਹਨ ਦੇ ਲਈ ਦਾਖਲ ਹੋ ਗਿਆ।

ਕਿਹਾ ਜਾਂਦਾ ਹੈ ਕਿ ਲੇਟਨਰ ਨੇ ਮੁਸਲਿਮ ਮੁਲਕਾਂ ਦੇ ਦੌਰੇ ਦੇ ਦੌਰਾਨ ਇਕ ਮੁਸਲਿਮ ਨਾਂ ਅਬਦੁਰ ਰਸ਼ੀਦ ਸੱਯਾਹ (سیاح) ਅਪਣਾ ਲਿਆ ਸੀ। ਸੱਯਾਹ ਅਰਬੀ ਵਿਚ ਸਫ਼ਰ ਕਰਨੇ ਵਾਲੇ ਨੂੰ ਕਹਿੰਦੇ ਹਨ।

ਕਿਹਾ ਜਾਂਦਾ ਹੈ ਇੱਕ ਲੇਟਨਰ ਕੋਈ ਪੰਜਾਹ ਜ਼ਬਾਨਾਂ ਤੋਂ ਵਾਕਫ਼ ਸੀ, ਜਿਨ੍ਹਾਂ ਵਿਚੋਂ ਕਈਆਂ ਨੂੰ ਉਹ ਰਵਾਨੀ ਨਾਲ ਬੋਲ ਸਕਦਾ ਸੀ। 19 ਸਾਲ ਦੀ ਉਮਰ ਵਿਚ ਉਹ ਅਰਬੀ, ਤੁਰਕੀ ਤੇ ਆਧੁਨਿਕ ਯੂਨਾਨੀ ਦੇ ਲੈਕਚਰਰ ਦੇ ਤੌਰ ਉੱਤੇ ਨਿਯੁਕਤ ਹੋਇਆ ਤੇ 23 ਸਾਲ ਦੀ ਉਮਰ ਵਿੱਚ ਉਹ ਕਿੰਗਜ਼ ਕਾਲਜ ਵਿਚ ਅਰਬੀ ਤੇ ਇਸਲਾਮੀ ਕਾਨੂੰਨ ਦਾ ਪ੍ਰੋਫ਼ੈਸਰ ਨਿਯੁਕਤ ਹੋਇਆ।

ਇਸ ਦੇ 3 ਸਾਲ ਬਾਅਦ 1864 ਵਿਚ ਲੇਟਨਰ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ, ਪਾਕਿਸਤਾਨ (ਉਸ ਵਕਤ ਬਰਤਾਨਵੀ ਹਿੰਦ) ਵਿਚ ਪ੍ਰਿੰਸੀਪਲ ਬਣਿਆ। ਉਹ ਪੰਜਾਬ ਯੂਨੀਵਰਸਿਟੀ ਦੇ ਨਿਰਮਾਣ ਵਿਚ ਪੇਸ਼ ਪੇਸ਼ ਸੀ। ਉਹ ਕਈ ਸਕੂਲ, ਸਾਹਿਤਕ ਸੰਸਥਾਵਾਂ, ਅਵਾਮੀ ਲਾਇਬ੍ਰੇਰੀਆਂ ਤੇ ਵਿਦਿਅਕ ਸੰਸਥਾਵਾਂ ਦਾ ਬਾਨੀ ਸੀ। ਉਹ ਬਰ-ਏ-ਸਗ਼ੀਰ ਦੀਆਂ ਤਹਿਜ਼ੀਬਾਂ ਦਾ ਅਧਿਅਨ ਕ‏ਰ ਰਿਹਾ ਸੀ। ਇਸ ਦੌਰਾਨ ਉਹ ਉਰਦੂ ਵਿੱਚ ਦੋ ਜਿਲਦਾਂ ਵਿੱਚ ਇੱਕ ਕਿਤਾਬ ਇਸਲਾਮ ਦੇ ਇਤਿਹਾਸ ਬਾਰੇ ਲਿਖ ਚੁੱਕਾ ਸੀ। ਇਸ ਕੰਮ ਦੇ ਲਈ ਉਸ ਨੇ ਮੌਲਵੀ ਕਰੀਮ ਉੱਦ ਦੀਨ ਦੀ ਮਦਦ ਲਈ ਜਿਹੜੇ ਉਸ ਵਕਤ ਅੰਮ੍ਰਿਤਸਰ, ਪੰਜਾਬ ਵਿਚ ਸਕੂਲਾਂ ਦੇ ਜ਼ਿਲਾਈ ਇੰਸਪੈਕਟਰ ਸਨ। ਇਹ ਦੋ ਜਿਲਦਾਂ 1871 ਤੇ 1876 ਵਿੱਚ ਛੁਪ ਚੁੱਕੀਆਂ ਸਨ।

ਉਹ 1886 ਵਿਚ ਇੰਡੀਅਨ ਸਿਵਲ ਸਰਵਿਸ ਤੋਂ ਰਿਟਾਇਰ ਹੋਇਆ ਸੀ।

ਯੂਰਪ ਵਾਪਸੀ

ਲੇਟਨਰ ਯੂਰਪ ਵਿਚ 1870 ਦੇ ਦਹਾਕੇ ਦੇ ਅਖ਼ੀਰ ਵਿਚ ਪਰਤ ਆਇਆ ਤਾਂ ਕਿ ਹੀਡਲਬਰਗ ਯੂਨੀਵਰਸਿਟੀ (ਜਰਮਨੀ) ਤੋਂ ਪੜ੍ਹਾਈ ਜਾਰੀ ਰੱਖ ਸਕੇ। ਇਸ ਦੌਰਾਨ ਉਨ੍ਹਾਂ ਨੇ ਆਸਟਰੀਆ, ਪਰੂਸ਼ਿਆ ਅਤੇ ਬਰਤਾਨਵੀ ਹਕੂਮਤਾਂ ਦੇ ਲਈ ਕੰਮ ਕੀਤਾ। ਹੁਣ ਉਸ ਦੀ ਇੱਛਾ ਸੀ ਕਿ ਉਹ ਪੂਰਬੀ ਭਾਸ਼ਾਵਾਂ, ਸਭਿਆਚਾਰ ਅਤੇ ਇਤਿਹਾਸ ਦੇ ਅਧਿਐਨ ਲਈ ਯੂਰਪ ਵਿੱਚ ਇੱਕ ਕੇਂਦਰ ਕਾਇਮ ਕਰੇ। 1881 ਵਿਚ ਇੰਗਲੈਂਡ ਪਰਤਣ ਦੇ ਬਾਅਦ ਉਹ ਇਸ ਅਦਾਰੇ ਦੇ ਲਈ ਜਗ੍ਹਾ ਖੋਜ ਰਿਹਾ ਸੀ। ਅਤੇ 1883 ਵਿੱਚ ਵੋਕਿੰਗ ਵਿਚ ਖਾਲੀ ਰਾਇਲ ਡਰਾਮੇਟਿਕ ਕਾਲਜ ਤੇ ਨਿਗਾਹ ਪਈ, ਇਹ ਇਮਾਰਤ ਉਸ ਉਦੇਸ਼ ਦੇ ਐਨ ਅਨੁਕੂਲ ਸੀ।

ਮੁਸਲਿਮ ਵਿਦਿਆਰਥੀਆਂ ਦੇ ਲਾਭ ਲਈ, ਲੇਟਨਰ ਨੇ ਇਕ ਮਸਜਿਦ ਦੀ ਉਸਾਰੀ ਕਰਵਾਈ। ਸ਼ਾਹਜਹਾਂ ਮਸਜਿਦ 1889 ਵਿੱਚ ਪੱਛਮੀ ਯੂਰਪ ਵਿੱਚ ਬਣੀਆਂ ਪਹਿਲੀਆਂ ਮਸਜਿਦਾਂ ਵਿੱਚੋਂ ਇੱਕ ਸੀ ਅਤੇ ਬ੍ਰਿਟੇਨ ਵਿੱਚ ਪਹਿਲੀ ਇਹ ਸੀ। ਇਹ ਅੱਜ ਵੀ ਕਾਇਮ ਹੈ। ਇਹ ਇੰਡੋ-ਸੇਰੇਸੈਨਿਕ ਸ਼ੈਲੀ ਵਿੱਚ ਬਣਾਈ ਗਈ ਸੀ ਅਤੇ ਇਸ ਦਾ ਨਾਮ ਸੁਲਤਾਨ ਸ਼ਾਹਜਹਾਂ, ਭੋਪਾਲ ਦੀ ਬੇਗਮ (1868–1901) ਦੇ ਨਾਮ ਤੇ ਰੱਖਿਆ ਗਿਆ ਸੀ।

ਸ਼ਾਹਜਹਾਂ ਬੇਗਮ ਨੇ ਮਸਜਿਦ ਦੀ ਇਮਾਰਤ ਲਈ ਵੱਡੀ ਰਕਮ ਦਾਨ ਦਿੱਤੀ ਅਤੇ ਅਲੀਗੜ੍ਹ ਵਿਖੇ “ਮੁਹੰਮਦ ਐਂਗਲੋ-ਓਰੀਐਂਟਲ ਕਾਲਜ” ਦੀ ਸਥਾਪਨਾ ਵਿਚ ਵੀ ਖੁੱਲ੍ਹ ਕੇ ਯੋਗਦਾਨ ਪਾਇਆ, ਜੋ ਅੱਗੇ ਚੱਲ ਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਤਬਦੀਲ ਹੋਈ।

ਮਕਬਰੇ ਤੇ

ਲੇਟਨਰ ਬਰੂਕਵੁੱਡ ਕਬਰਸਤਾਨ ਵਿੱਚ ਦਫ਼ਨ ਕੀਤਾ ਗਿਆ ਜੋ ਵੋਕਿੰਗ ਦੇ ਨੇੜੇ ਹੈ। ਮਕਬਰੇ ਉੱਤੇ ਕੁਤਬੇ ਦੀ ਅੰਗਰੇਜ਼ੀ ਇਬਾਰਤ ਦਰਜ‏‏ ਹੈ। ਜ਼ਿਕਰਯੋਗ ਬਾਤ ਇਹ ਹੈ ਕਿ ਯਹੂਦੀ ਜਰਮਨ ਹੋਣ ਦੇ ਬਾਵਜੂਦ ਲੇਟਨਰ ਦੀ ਕਬਰ ਉੱਤੇ ਲਾਤੀਨੀ ਲਿੱਪੀ ਵਿੱਚ ਅਰਬੀ ਲੇਖ ਲਿਖਿਆ ਹੈ ਜਿਸਦਾ ਮਫ਼ਹੂਮ ਇਹ ਏ ਕਿ ਵਿਦਿਆ ਦੌਲਤ ਨਾਲੋਂ ਬਿਹਤਰ ਹੁੰਦੀ ਹੈ:

ਮੁੱਖ ਰਚਨਾਵਾਂ

  • On the Sciences of language and of ethnography, with general reference to the language and customs of the people of Hanza: A report of an extempore address. (nach 1856).
  • Introduction to a philosophical Grammar of Arabic: Being an attempt to discover a few simple principles in Arabic Grammar. Reprinted and slightly enlarged from the „Panjab Educational Magazine", Lahore 1871
  • The Sinin-i-Islam; The races of Turkey; History of Dardistan, songs, legends etc.; Graeco-budhistic discoveries; History of indigenous education in the Panjab since annexation.
  • A lecture on the races of Turkey, both of Europe and of Asia, and the state of their education: being, principally, a contribution to Muhammadan education. Lahore 1871.* A detailed analysis of Abdul Ghafur's dictionary of the terms used by criminal tribes in the Panjab. Lahore 1880.
  • History of indigenous education in the Punjab since annexation and in 1882. Calcutta 1882. Reprint Delhi: Amar Prakashan, 1982.
  • The Kunza and Nagyr handbook being an introduction to a Knowledge of the language. Calcutta 1889.
  • Dardistan in 1866, 1886 and 1893: being an account of the history, religions, customs, legends, fables, and songs of Gilgit, Chilas, Kandia (Gabrial), Yasin, Chitral, Hunza, Aagyr, and other parts of the Hindukush, Reprint der Ausgabe Woking, Oriental Univ. Inst., 1893, New Delhi: Bhavana Books & Prints, 2001 ISBN 81-86505-49-0* Dardistan in 1866, 1886 and 1893 : being an account of the history, religions, customs, legends, fables and songs of Gilgit Chilas, Kandia (Gabrial) Yasin, Chitral, Hunza, Nagyr and other parts of the Hindukush; as also a suppl. to the 2. ed. of The Hunza and Nagyr handbook and an epitome of p. 3 of the author's "The languages and races of Dardistan". Reprint of the edition 1889, Karachi: Indus Publ., 1985.

ਹਵਾਲੇ

  • http://www.tbcs.org.uk/dr_leitner.htm Archived 2019-01-07 at the Wayback Machine. Necropolis Notables. The Brookwood Cemetery Society. Retrieved 2007-02-23.
  • Oxford Dictionary of National Biography
  • http://www.wokingmuslim.org/pers/dr_leitner.htm
  • Muhammad Ikram Chaghatai: Writings of Dr. Leitner: Islam, education, Dardistan, politics and culture of Northern areas. Comp. by Muhammad Ikram Chaghatai. Lahore: Government College Research and Publ. Society; Sang-e-Meel Publ., 2002. ISBN 969-35-1306-1
  • J. FL Stocqueler, Life and Labors of Dr Leitner (1875)
  • "Portraits of Celebrities at Different Times of their Lives", The Strand Magazine, Volume VII, January–June 1894
  • ولیم روبین اسٹین, The secret of Leopold Amery, Historical Research, vol. 73, no. 181 (June 2000), 175–196.

Text submitted to CC-BY-SA license. Source: ਗੋਟਲੀਏਬ ਵਿਲਹੇਲਮ ਲੇਟਨਰ by Wikipedia (Historical)


ਆਕਸੀਜਨ


ਆਕਸੀਜਨ


ਆਕਸੀਜਨ (ਅੰਗ੍ਰੇਜ਼ੀ: Oxygen) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 8 ਹੈ ਅਤੇ ਇਸ ਦਾ O ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 15.9994 amu ਹੈ। ਆਕਸੀਜਨ ਰੰਗਹੀਣ, ਸੁਆਦਹੀਣ ਅਤੇ ਗੰਧਹੀਣ ਗੈਸ ਹੈ। ਇਸ ਦੀ ਖੋਜ, ਪ੍ਰਾਪਤੀ ਅਤੇ ਅਰੰਭ ਦਾ ਪੜ੍ਹਾਈ ਵਿੱਚ ਜੇ . ਪ੍ਰੀਸਟਲੇ ਅਤੇ ਸੀ . ਡਬਲਿਊ . ਸ਼ੇਲੇ ਨੇ ਮਹੱਤਵਪੂਰਨ ਕਾਰਜ ਕੀਤਾ ਹੈ। ਇਹ ਇੱਕ ਭੌਤਿਕ ਤੱਤਵ ਹੈ। ਸੰਨ 1772 ਈ . ਵਿੱਚ ਕਾਰਲ ਸ਼ੀਲੇ ਨੇ ਪੋਟੈਸ਼ਿਅਮ ਨਾਇਟਰੇਟ ਨੂੰ ਗਰਮ ਕਰ ਕੇ ਆਕਸੀਜਨ ਗੈਸ ਤਿਆਰ ਕੀਤਾ, ਲੇਕਿਨ ਉਹਨਾਂ ਦਾ ਇਹ ਕਾਰਜ ਸੰਨ 1777 ਈ . ਵਿੱਚ ਪ੍ਰਕਾਸ਼ਿਤ ਹੋਇਆ। ਸੰਨ 1774 ਈ . ਵਿੱਚ ਜੋਸੇਫ ਪ੍ਰਿਸਟਲੇ ਨੇ ਮਰਕਿਉਰਿਕ - ਆਕਸਾਇਡ ਨੂੰ ਗਰਮ ਕਰ ਕੇ ਆਕਸੀਜਨ ਗੈਸ ਤਿਆਰ ਕੀਤਾ। ਐਂਟਨੀ ਲੈਵੋਇਜਿਅਰ ਨੇ ਇਸ ਗੈਸ ਦੇ ਗੁਣਾਂ ਦਾ ਵਰਣਨ ਕੀਤਾ ਅਤੇ ਇਸ ਦਾ ਨਾਮ ਆਕਸੀਜਨ ਰੱਖਿਆ, ਜਿਸਦਾ ਮਤਲਬ ਹੈ - ਅੰਲ ਉਤਪਾਦਕ।

ਤਿਆਰੀ

ਧਾਤਾਂ ਦੇ ਆਕਸਾਈਡਾਂ ਨੂੰ ਗਰਮ ਕਰਨ ਤੇ ਆਕਸੀਜਨ ਤਿਆਰ ਕੀਤੀ ਜਾਂਦੀ ਹੈ।

  • ਜਿਵੇ ਮਰਕਰੀ ਆਕਸਾਈਡ ਨੂੰ ਗਰਮ ਕਰਨ ਤੇ ਪਾਰਾ ਅਤੇ ਆਕਸੀਜਨ ਪੈਦਾ ਹੁੰਦੀ ਹੈ।
  • ਲੈੱਡ ਡਾਈਆਕਸਾਈਡ ਨੂੰ ਗਰਮ ਕਰਨ ਤੇ ਲੈੱਡ ਆਕਸਾਈਡ ਅਤੇ ਆਕਸੀਜਨ ਪੈਦਾ ਹੁੰਦੀ ਹੈ।
  • ਆਕਸੀਜਨ ਯੁਕਤ ਅਣੂਆਂ ਜਿਵੇਂ ਪੋਟਾਸ਼ੀਅਮ ਨਾਈਟਰੇਟ ਨੂੰ ਗਰਮ ਕਰਨ ਤੇ ਪੋਟਾਸ਼ੀਅਮ ਨਾਈਟਰਾਈਟ ਅਤੇ ਆਕਸੀਜਨ ਪੈਦਾ ਹੁੰਦੀ ਹੈ।
  • ਪਾਣੀ ਦੇ ਅਪਘਟਨ ਤੋਂ ਵੀ ਆਕਸੀਜਨ ਦੀ ਤਿਆਰੀ ਕੀਤੀ ਜਾ ਸਕਦੀ ਹੈ।

ਭੌਤਿਕ ਗੁਣ

  • ਆਕਸੀਜਨ ਰੰਗਹੀਨ, ਗੰਧਹੀਨ ਅਤੇ ਸਵਾਦਹੀਨ ਗੈਸ ਹੈ।
  • ਇਹ ਪਾਣੀ ਤੋਂ ਥੋੜੀ ਹਲਕੀ ਹੈ।
  • ਇਸ ਦੀ ਹਵਾ ਵਿੱਚ ਸ਼ੁੱਧਤਾ 1.1053 ਹੈ।
  • ਇਹ ਅਸਾਨੀ ਨਾਲ ਪਾਣੀ ਵਿੱਚ ਘੁੱਲ ਜਾਂਦੀ ਹੈ।
  • ਇਹ -218oC ਤੇ ਠੋਸ ਰੂਪ ਧਾਰ ਲੈਂਦੀ ਹੈ ਅਤੇ -183 oC (90oK) ਤੇ ਤਰਲ ਰੂਪ ਵਿੱਚ ਹੁੰਦੀ ਹੈ।

ਰਸਾਇਣਿਕ ਗੁਣ

ਆਕਸੀਜਨ ਧਾਤਾਂ ਨਾਲ ਕਿਰਿਆ ਕਰ ਕੇ ਧਾਤਾਂ ਦੇ ਆਕਸਾਈਡ ਬਣਾਉਂਦੀ ਹੈ।

  • ਸੋਡੀਅਮ, ਮੈਗਨੀਸ਼ੀਅਮ ਅਤੇ ਜਿਸਤ ਆਕਸੀਜਨ ਨਾਲ ਕਿਰਿਆ ਕਰ ਕੇ ਸੋਡੀਅਮ ਆਕਸਾਈਡ, ਮੈਗਨੀਸ਼ੀਅਮ ਆਕਸਾਈਡ ਅਤੇ ਜਿਸਤ ਆਕਸਾਈਡ ਬਣਾਉਂਦੀ ਹੈ।
  • ਆਕਸੀਜਨ ਅਧਾਤਾਂ ਨਾਲ ਵੀ ਕਿਰਿਆ ਕਰ ਕੇ ਆਕਸਾਈਡ ਬਣਾਉਂਦੀ ਹੈ। ਜਿਵੇਂ ਹਾਈਡਰੋਜਨ ਨਾਲ ਕਿਰਿਆ ਕਰ ਕੇ ਪਾਣੀ:
  • ਨਾਈਟਰੋਜਨ ਨਾਲ ਕਿਰਿਆ ਕਰ ਕੇ ਨਾਈਟ੍ਰਿਕ ਆਕਸਾਈਡ;
  • ਸਲਫ਼ਰ ਨਾਲ ਕਿਰਿਆ ਕਰ ਕੇ ਸਲਫ਼ਰ ਗੰਧਕ ਡਾਈਆਕਸਾਈਡ;
  • ਫ਼ਾਸਫ਼ੋਰਸ ਨਾਲ ਕਿਰਿਆ ਕਰ ਕੇ ਫ਼ਾਸਫੋਰਸ ਪੈਂਟਾਕਸਾਈਡ ਬਣਾਉਂਦੀ ਹੈ।

ਬਾਹਰੀ ਕੜੀ

  • Los Alamos National Laboratory – Oxygen Archived 2007-10-26 at the Wayback Machine.
  • WebElements.com – Oxygen
  • Oxygen (O2) Properties, Uses, Applications
  • Oxidizing Agents > Oxygen
  • Roald Hoffmann article on "The Story of O" Archived 2017-02-23 at the Wayback Machine.



Text submitted to CC-BY-SA license. Source: ਆਕਸੀਜਨ by Wikipedia (Historical)


ਲੋਹਾ


ਲੋਹਾ


ਲੋਹਾ (ਅੰਗ੍ਰੇਜ਼ੀ: Iron) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 26 ਹੈ ਅਤੇ ਇਸ ਦਾ Fe ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 55.845 amu ਹੈ।

ਇਤਿਹਾਸ

ਲੋਹਾ ਧਾਤੂ ਦਾ ਗਿਆਨ ਮਨੁੱਖ ਨੂੰ ਪੁਰਾਤਨ ਕਾਲ ਤੋਂ ਹੈ। ਭਾਰਤ ਦੇ ਲੋਕਾਂ ਨੂੰ ਈਸਾ ਤੋਂ 300-400 ਸਾਲ ਪਹਿਲਾਂ ਲੋਹੇ ਦੇ ਉਪਯੋਗ ਦਾ ਪਤਾ ਸੀ। ਤਮਿਲਨਾਡੂ ਰਾਜ ਦੇ ਤਿਨਨਵੇਲੀ ਜਨਪਦ ਵਿੱਚ, ਕਰਨਾਟਕ ਦੇ ਬ੍ਰਹਮਗਿਰੀ ਅਤੇ ਤਕਸ਼ਿਲਾ ਵਿੱਚ ਪੁਰਾਤਨ ਕਾਲ ਦੇ ਲੋਹੇ ਦੇ ਹਥਿਆਰ ਆਦਿ ਪ੍ਰਾਪਤ ਹੋਏ ਹਨ, ਜੋ ਲਗਭਗ ਈਸਾ ਤੋਂ 400 ਸਾਲ ਪਹਿਲਾਂ ਦੇ ਹਨ। ਕਪਿਲਵਸਤੂ, ਬੋਧਗਯਾ ਆਦਿ ਦੇ ਲੋਕ ਅੱਜ ਤੋਂ 1500 ਪਹਿਲਾਂ ਵੀ ਲੋਹੇ ਦੀ ਵਰਤੋਂ ਵਿੱਚ ਨਿਪੁੰਨ ਸੀ, ਕਿਉਂਕਿ ਇਹਨਾਂ ਥਾਵਾਂ ਤੋਂ ਲੋਹ ਧਾਤੂਕ੍ਰਮ ਦੇ ਅਨੇਕਾਂ ਚਿੱਤਰ ਅੱਜ ਵੀ ਮਿਲਦੇ ਹਨ। ਦਿੱਲੀ ਦੇ ਕੁਤਬਮੀਨਾਰ ਦੇ ਸਾਹਮਣੇ ਲੋਹੇ ਦਾ ਵਿਸ਼ਾਲ ਸ਼ਤੰਬ ਚੌਥੀ ਸ਼ਤਾਬਦੀ ਵਿੱਚ ਪੁਸ਼ਕਰਣ, ਰਾਜਸਥਾਨ ਦੇ ਰਾਜਾ ਚੰਦਰਵਰਮਨ ਦੇ ਕਾਲ ਵਿੱਚ ਬਣਿਆ ਸੀ। ਇਹ ਭਾਰਤ ਦੇ ਉੱਤਮ ਧਾਤੂਸ਼ਿਲਪ ਦੀ ਜਾਗਦੀ ਮਿਸਾਲ ਹੈ। ਇਸ ਸਤੰਭ ਦੀ ਲੰਬਾਈ 24 ਫੁੱਟ ਅਤੇ ਅਨੁਮਾਨਿਤ ਭਾਰ 6 ਟਨ ਤੋਂ ਵੱਧ ਹੈ। ਇਸ ਦੇ ਲੋਹੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵਿੱਚ 99.72 ਪ੍ਰਤਿਸ਼ਤ ਲੋਹਾ ਹੈ। ਚੌਥੀ ਸ਼ਤਾਬਦੀ ਦੀ ਧਾਤੂਕ੍ਰਮ ਕਲਾ ਦਾ ਅਨੁਮਾਨ ਇਸ ਤੋਂ ਹੋ ਸਕਦਾ ਹੈ ਕਿ 15 ਸ਼ਤਾਬਦੀਆਂ ਤੋਂ ਇਹ ਸਤੰਭ ਹਵਾ ਤੇ ਮੀਂਹ ਵਿੱਚ ਅਪ੍ਰਭਾਵਿਤ ਖੜਾ ਹੈ। ਹੈਰਾਨੀ ਦੀ ਗੱਲ਼ ਤਾਂ ਇਹ ਹੈ ਕਿ ਏਨਾ ਲੰਬਾ ਚੌੜਾ ਸਤੰਭ ਕਿਸ ਪ੍ਰਕਾਰ ਬਣਾਇਆ ਗਿਆ, ਕਿਉਂਕਿ ਅੱਜ ਵੀ ਇਹਨਾਂ ਲੰਬਾ ਸਤੰਭ ਬਣਾਉਣਾ ਕਠਿਨ ਕੰਮ ਹੈ।

ਉਪਲਭਦਤਾ ਅਤੇ ਪ੍ਰਾਪਤੀ

ਨਿਰਮਾਣ

ਗੁਣਵਤਾ

ਯੌਗਿਕ

ਸਰੀਰਕ ਕਿਰਿਆ ਵਿੱਚ ਲੋਹੇ ਦਾ ਸਥਾਨ

ਉਤਪਾਦਨ

ਉਪਯੋਗ

ਇਹਨੂੰ ਵੀ ਦੇਖੋ

ਬਾਹਰੀ ਕੜੀ

  • WebElements.com ਤੇ ਲੋਹੇ ਬਾਰੇ ਜਾਣਕਾਰੀ (ਅੰਗ੍ਰੇਜ਼ੀ ਵਿੱਚ)
  • It's Elemental – Iron
  • The Most Tightly Bound Nuclei



Text submitted to CC-BY-SA license. Source: ਲੋਹਾ by Wikipedia (Historical)






Text submitted to CC-BY-SA license. Source: by Wikipedia (Historical)






Text submitted to CC-BY-SA license. Source: by Wikipedia (Historical)


PEUGEOT 205